Apple ਨੇ ਲਾਂਚ ਕੀਤੇ iPhone 18 Pro ਅਤੇ iPhone 18 Pro Max, A20 Pro ਚਿੱਪ ਤੇ AI ਫੀਚਰਾਂ ਨਾਲ ਵੱਡਾ ਅਪਗ੍ਰੇਡ

ਨਵੀਂ ਦਿੱਲੀ, 9 ਸਤੰਬਰ 2026: Apple ਨੇ ਆਪਣੇ ਸਾਲਾਨਾ ਲਾਂਚ ਈਵੈਂਟ ਦੌਰਾਨ ਨਵੀਂ iPhone 18 Pro ਸੀਰੀਜ਼ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ iPhone 18 Pro ਅਤੇ iPhone 18 Pro Max ਪੇਸ਼ ਕੀਤੇ ਹਨ। ਨਵੀਂ Pro ਸੀਰੀਜ਼ ਵਿੱਚ ਤੇਜ਼ A20 Pro ਚਿੱਪ, AI ਨਾਲ ਜੁੜੇ ਨਵੇਂ ਫੀਚਰ ਅਤੇ ਕੈਮਰਾ ਸਿਸਟਮ ਵਿੱਚ ਅਪਗ੍ਰੇਡ ਮੁੱਖ ਆਕਰਸ਼ਣ ਹਨ। 

A20 Pro ਚਿੱਪ ਨਾਲ ਮਿਲੇਗੀ ਜ਼ਿਆਦਾ ਪਾਵਰ

iPhone 18 Pro ਅਤੇ Pro Max ਵਿੱਚ ਨਵੀਂ A20 Pro ਚਿੱਪ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਇਹ 2-nanometer ਪ੍ਰੋਸੈਸ 'ਤੇ ਆਧਾਰਿਤ ਹੈ ਅਤੇ ਨਵੇਂ iPhones ਵਿੱਚ performance ਦੇ ਨਾਲ AI ਨਾਲ ਸਬੰਧਤ ਕੰਮਾਂ ਨੂੰ device ਉੱਤੇ ਹੀ ਤੇਜ਼ੀ ਨਾਲ ਕਰਨ ਵਿੱਚ ਮਦਦ ਕਰੇਗੀ। 

Apple ਵੱਲੋਂ ਆਪਣੇ AI ecosystem ਨੂੰ ਵੀ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਨਵੀਂ Siri ਅਤੇ on-device AI capabilities ਨੂੰ iPhone 18 Pro ਸੀਰੀਜ਼ ਦੇ ਮਹੱਤਵਪੂਰਨ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ। 

48MP ਕੈਮਰੇ 'ਤੇ Apple ਦਾ ਫੋਕਸ

ਨਵੇਂ iPhone 18 Pro ਮਾਡਲਾਂ ਵਿੱਚ 48 ਮੈਗਾਪਿਕਸਲ ਮੁੱਖ ਕੈਮਰਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ Apple ਨੇ ਖਾਸ ਤੌਰ 'ਤੇ photography ਅਤੇ low-light performance ਨੂੰ ਬਿਹਤਰ ਬਣਾਉਣ ਵੱਲ ਧਿਆਨ ਦਿੱਤਾ ਹੈ। 

Pro Max ਦੇ ਕੈਮਰੇ ਵਿੱਚ variable aperture ਵਰਗੀ ਤਕਨੀਕ ਬਾਰੇ ਵੀ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ, ਜਿਸ ਦਾ ਮਕਸਦ ਵੱਖ-ਵੱਖ ਰੋਸ਼ਨੀ ਵਾਲੀਆਂ ਸਥਿਤੀਆਂ ਵਿੱਚ ਬਿਹਤਰ ਤਸਵੀਰਾਂ ਅਤੇ depth control ਦੇਣਾ ਹੈ। 

ਬੈਟਰੀ ਅਤੇ ਫਾਸਟ ਚਾਰਜਿੰਗ 'ਚ ਵੀ ਸੁਧਾਰ

Punjabi Tribune ਦੀ ਰਿਪੋਰਟ ਮੁਤਾਬਕ Apple ਨੇ iPhone 18 Pro ਸੀਰੀਜ਼ ਦੀ battery performance ਵਿੱਚ ਵੀ ਵੱਡੇ ਸੁਧਾਰਾਂ ਦਾ ਦਾਅਵਾ ਕੀਤਾ ਹੈ। ਰਿਪੋਰਟ ਵਿੱਚ iPhone 18 Pro ਲਈ 36 ਘੰਟਿਆਂ ਅਤੇ Pro Max ਲਈ 45 ਘੰਟਿਆਂ ਤੱਕ video playback ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਤਰ੍ਹਾਂ ਨਵੀਂ fast-charging technology ਨਾਲ 15 ਮਿੰਟ ਵਿੱਚ 50 ਫੀਸਦੀ ਤੱਕ battery charge ਹੋਣ ਦਾ ਦਾਅਵਾ ਕੀਤਾ ਗਿਆ ਹੈ। 

ਨਵੇਂ ਰੰਗ ਵੀ ਬਣਨਗੇ ਖਿੱਚ ਦਾ ਕੇਂਦਰ

ਨਵੀਂ Pro ਸੀਰੀਜ਼ ਨੂੰ ਵੱਖ-ਵੱਖ premium finishes ਵਿੱਚ ਪੇਸ਼ ਕੀਤਾ ਗਿਆ ਹੈ। ਰਿਪੋਰਟ ਮੁਤਾਬਕ Silver ਅਤੇ Matte Black ਦੇ ਨਾਲ Light Blue ਅਤੇ Cherry ਵਰਗੇ ਰੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। 

iPhone 18 Pro ਦੀ ਕੀਮਤ

Reuters ਮੁਤਾਬਕ ਅਮਰੀਕਾ ਵਿੱਚ iPhone 18 Pro ਦੀ ਸ਼ੁਰੂਆਤੀ ਕੀਮਤ $1,199 ਰੱਖੀ ਗਈ ਹੈ। ਵੱਖ-ਵੱਖ ਦੇਸ਼ਾਂ ਵਿੱਚ ਟੈਕਸ ਅਤੇ ਹੋਰ ਕਾਰਨਾਂ ਕਰਕੇ ਕੀਮਤਾਂ ਵਿੱਚ ਅੰਤਰ ਹੋ ਸਕਦਾ ਹੈ। 

Foldable iPhone ਦੀ ਵੀ ਚਰਚਾ

ਇਸ ਸਾਲ Apple ਦੇ ਪਹਿਲੇ foldable iPhone ਨੂੰ ਲੈ ਕੇ ਵੀ ਕਾਫ਼ੀ ਚਰਚਾ ਹੈ। Reuters ਦੀ ਰਿਪੋਰਟ ਮੁਤਾਬਕ foldable iPhone ਦੀ ਕੀਮਤ $2,000 ਤੋਂ ਵੱਧਹੋ ਸਕਦੀ ਹੈ। Apple ਦਾ foldable segment ਵਿੱਚ ਦਾਖਲਾ Samsung, Huawei ਅਤੇ Xiaomi ਵਰਗੀਆਂ ਕੰਪਨੀਆਂ ਨਾਲ premium foldable market ਵਿੱਚ ਮੁਕਾਬਲਾ ਹੋਰ ਤੇਜ਼ ਕਰ ਸਕਦਾ ਹੈ। 

Apple ਲਈ ਨਵੇਂ ਦੌਰ ਦੀ ਸ਼ੁਰੂਆਤ

ਇਹ launch Apple ਲਈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਕੰਪਨੀ ਦੀ ਅਗਵਾਈ ਹੁਣ CEO John Ternus ਕਰ ਰਹੇ ਹਨ। Apple ਨੇ ਅਪ੍ਰੈਲ 2026 ਵਿੱਚ ਐਲਾਨ ਕੀਤਾ ਸੀ ਕਿ Tim Cook Executive Chairman ਅਤੇ John Ternus CEO ਦੀ ਭੂਮਿਕਾ ਸੰਭਾਲਣਗੇ। 

ਨਵੇਂ iPhone 18 Pro ਅਤੇ iPhone 18 Pro Max ਨਾਲ Apple ਨੇ performance, artificial intelligence ਅਤੇ camera technology 'ਤੇ ਆਪਣਾ ਫੋਕਸ ਹੋਰ ਵਧਾਇਆ ਹੈ। ਹੁਣ ਨਜ਼ਰ ਇਸ ਗੱਲ 'ਤੇ ਰਹੇਗੀ ਕਿ ਨਵੇਂ ਮਾਡਲਾਂ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਗਾਹਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

Watch Punjab Live — ਪੰਜਾਬ, ਦੇਸ਼, ਦੁਨੀਆ, ਕਾਰੋਬਾਰ ਅਤੇ ਟੈਕਨਾਲੋਜੀ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਲਈ ਸਾਡੇ ਨਾਲ ਜੁੜੇ ਰਹੋ।