ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਲਈ PRTC ਦੇ ਬੇੜੇ ਵਿੱਚ 100 Midi Buses ਸ਼ਾਮਲ ਕਰਨ ਦੀ ਯੋਜਨਾਬਣਾਈ ਗਈ ਹੈ। ਇਸ ਪਹਿਲ ਦਾ ਉਦੇਸ਼ ਪਿੰਡਾਂ ਨੂੰ ਸ਼ਹਿਰਾਂ ਨਾਲ ਬਿਹਤਰ ਬੱਸ ਸੇਵਾ ਰਾਹੀਂ ਜੋੜਨਾ ਹੈ।
ਪੇਂਡੂ ਖੇਤਰਾਂ ਵਿੱਚ ਕਈ ਲੋਕ ਰੋਜ਼ਾਨਾ ਕੰਮ, ਪੜ੍ਹਾਈ, ਇਲਾਜ ਅਤੇ ਹੋਰ ਜ਼ਰੂਰੀ ਕੰਮਾਂ ਲਈ ਨੇੜਲੇ ਸ਼ਹਿਰਾਂ ’ਤੇ ਨਿਰਭਰ ਰਹਿੰਦੇ ਹਨ। ਅਜਿਹੇ ਵਿੱਚ ਨਵੀਆਂ ਬੱਸਾਂ ਦੀ ਸ਼ਮੂਲੀਅਤ ਨਾਲ ਪਬਲਿਕ ਟਰਾਂਸਪੋਰਟ ਦੀ ਉਪਲਬਧਤਾ ਵਧਣ ਦੀ ਉਮੀਦ ਹੈ।
ਸਰਕਾਰ ਦਾ ਮਕਸਦ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚਕਾਰ mobility gap ਘਟਾਉਣਾ ਅਤੇ ਲੋਕਾਂ ਨੂੰ ਵਧੇਰੇ ਭਰੋਸੇਯੋਗ ਆਵਾਜਾਈ ਸਹੂਲਤ ਦੇਣਾ ਹੈ।
ਇਹ ਕਦਮ ਖ਼ਾਸ ਕਰਕੇ ਉਨ੍ਹਾਂ ਪਿੰਡਾਂ ਲਈ ਮਹੱਤਵਪੂਰਨ ਹੋ ਸਕਦਾ ਹੈ ਜਿੱਥੇ ਨਿਯਮਤ ਬੱਸ ਸੇਵਾ ਸੀਮਤ ਹੈ।
